Breaking News
Home / ਵਾਇਰਲ / ਹਰ ਪੰਜਾਬੀ ਨੂੰ ਸੁਣਨੀ ਚਾਹੀਦੀ ਹੈ ਇਹ ਕਾਲ ਰਿਕਾਰਡਿੰਗ, ਕਸਟਮਰ ਕੇਅਰ ਵਾਲੀ ਕੁੜੀ ਨੂੰ ਵੀ ਲੱਗ ਗਿਆ ਪਤਾ

ਹਰ ਪੰਜਾਬੀ ਨੂੰ ਸੁਣਨੀ ਚਾਹੀਦੀ ਹੈ ਇਹ ਕਾਲ ਰਿਕਾਰਡਿੰਗ, ਕਸਟਮਰ ਕੇਅਰ ਵਾਲੀ ਕੁੜੀ ਨੂੰ ਵੀ ਲੱਗ ਗਿਆ ਪਤਾ

ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਇੱਕ ਆਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ਆਡੀਓ ਵਿੱਚ ਇੱਕ ਕੰਪਨੀ ਮੁਲਾਜ਼ਮ ਔਰਤ ਕਿਸੇ ਗ੍ਰਾਹਕ ਨੂੰ ਫੋਨ ਕਰਕੇ ਪੁੱਛਦਾ ਹੈ ਕਿ ਤੁਸੀਂ ਆਰਡਰ ਕਿਉਂ ਕੈਂਸਲ ਕਰਵਾ ਦਿੱਤਾ ਹੈ। ਇਸ ਤੇ ਗਾਹਕ ਦਾ ਜਵਾਬ ਮਿਲਦਾ ਹੈ ਕਿ ਉਨ੍ਹਾਂ ਨੇ ਹਿੰਦੀ ਵਿੱਚ ਗੱਲਬਾਤ ਕੀਤੇ ਜਾਣ ਕਾਰਨ ਆਰਡਰ ਕੈਂਸਲ ਕਰਵਾਇਆ ਹੈ। ਜਦੋਂ ਗਾਹਕ ਨੂੰ ਕੰਪਨੀ ਵੱਲੋਂ 399 ਰੁਪਏ ਦੀ ਛੋਟ ਦੇਣ ਦੀ ਵੀ ਪੇਸ਼ਕਸ਼ ਹੋਈ ਤਾਂ ਇਸ ਗਾਹਕ ਨੇ ਡੀਲ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਗੱਲਬਾਤ ਹੀ ਤਾਂ ਹੋਵੇਗੀ ਜੇਕਰ ਪੰਜਾਬੀ ਬੋਲੀ ਜਾਵੇਗੀ। ਅੱਜ ਕੱਲ੍ਹ ਹਿੰਦੀ ਅਤੇ ਪੰਜਾਬੀ ਭਾਸ਼ਾ ਦਾ ਕਾਫੀ ਪੰਗਾ ਪਿਆ ਹੋਇਆ ਹੈ।

ਸਰਕਾਰ ਚਾਹੁੰਦੀ ਹੈ ਕਿ ਸਾਰੇ ਮੁਲਕ ਦੀ ਇੱਕ ਹੀ ਭਾਸ਼ਾ ਹੋਵੇ। ਜਦ ਕਿ ਸਾਡੇ ਮੁਲਕ ਵਿੱਚ ਵੱਖ ਵੱਖ ਸੂਬਿਆਂ ਵਿੱਚ ਅਲੱਗ ਅਲੱਗ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਗੁਰਦਾਸ ਮਾਨ ਨੇ ਵੀ ਹਿੰਦੀ ਭਾਸ਼ਾ ਦੇ ਹੱਕ ਵਿੱਚ ਬਿਆਨ ਦਿੱਤਾ ਸੀ। ਜਿਸ ਕਰਕੇ ਉਸ ਦੀ ਵੀ ਕਾਫੀ ਆਲੋਚਨਾ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਕਿਸੇ ਵੀ ਸੂਬੇ ਦੇ ਲੋਕਾਂ ਨੂੰ ਉਹਨਾਂ ਦੀ ਆਪਣੀ ਮਾਤ ਭਾਸ਼ਾ ਨਾਲੋਂ ਤੋੜਨਾ ਕਾਫ਼ੀ ਔਖੀ ਗੱਲ ਹੈ। ਇਸ ਆਡੀਓ ਵਿੱਚ ਕੰਪਨੀ ਮੁਲਾਜ਼ਮ ਕਹਿੰਦੀ ਹੈ ਕਿ ਤੁਸੀਂ ਆਰਡਰ ਕੈਂਸਲ ਕਿਉਂ ਕਰਵਾਇਆ ਹੈ। ਗਾਹਕ ਦਾ ਜਵਾਬ ਹੈ ਕਿ ਤੁਸੀਂ ਪੰਜਾਬੀ ਵਿੱਚ ਗੱਲ ਕਰੋ ਉਹ ਆਰਡਰ ਦੇ ਦੇਣਗੇ। ਇਸ ਦੇ ਕੰਪਨੀ ਮੁਲਾਜ਼ਮ ਦਾ ਕਹਿਣਾ ਹੈ ਕਿ ਉਹ 2399 ਦੀ ਬਜਾਏ ਸਿਰਫ 2000 ਰੁਪਏ ਵਿੱਚ ਡਿਲੀਵਰੀ ਕਰ ਦੇਣਗੇ।

ਇਸ ਤੇ ਗਾਹਕ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਮੁਫ਼ਤ ਵਿੱਚ ਵੀ ਸਾਮਾਨ ਦਿੱਤਾ ਜਾਵੇ ਅਤੇ ਹਿੰਦੀ ਬੋਲੀ ਜਾਵੇ ਤਾਂ ਉਹ ਤਾਂ ਵੀ ਆਰਡਰ ਨਹੀਂ ਦੇਣਗੇ। ਕੰਪਨੀ ਮੁਲਾਜ਼ਮ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ। ਉਹ ਇਹ ਵੀ ਕਹਿੰਦੀ ਹੈ ਕਿ ਜਦੋਂ ਤੁਸੀਂ ਹਿੰਦੀ ਸਮਝਦੇ ਹੋ, ਫਿਰ ਤੁਸੀਂ ਹਿੰਦੀ ਬੋਲ ਲਵੋ। ਇਸ ਦੇ ਗਾਹਕ ਦਾ ਕਹਿਣਾ ਹੈ ਕਿ ਬੋਲਣੀ ਤਾਂ ਉਨ੍ਹਾਂ ਨੂੰ ਅੰਗਰੇਜ਼ੀ ਵੀ ਆਉਂਦੀ ਹੈ। ਉਹ ਆਪਣੀ ਮਾਤ ਭਾਸ਼ਾ ਨੂੰ ਛੱਡ ਕੇ ਕੋਈ ਹੋਰ ਭਾਸ਼ਾ ਨਹੀਂ ਬੋਲਣਗੇ। ਉਨ੍ਹਾਂ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਜੇਕਰ ਤੁਹਾਡੀ ਸਾਰੀ ਕੰਪਨੀ ਉਨ੍ਹਾਂ ਨੂੰ ਮੁਫ਼ਤ ਵਿੱਚ ਸਨਮਾਨ ਦੇਵੇ ਅਤੇ ਹਿੰਦੀ ਵਿੱਚ ਗੱਲ ਕਰੇ ਤਾਂ ਉਹ ਮੁਫ਼ਤ ਵਿੱਚ ਵੀ ਸਾਮਾਨ ਸਵੀਕਾਰ ਨਹੀਂ ਕਰਨਗੇ।

ਉਹ ਦੱਸਦੇ ਹਨ ਕਿ ਉਹ ਪੱਤਰਕਾਰ ਹਨ ਅਤੇ ਪੰਜਾਬੀ ਦੇ ਹੱਕ ਵਿੱਚ ਜਨਤਾ ਨੂੰ ਲਾਮਬੰਦ ਕਰਨਗੇ। ਉਨ੍ਹਾਂ ਦਾ ਤਰਕ ਹੈ ਕਿ ਪੰਜਾਬ ਵਿੱਚ ਕੰਪਨੀਆਂ ਨੂੰ ਪੰਜਾਬੀ ਬੋਲਣ ਵਾਲਾ ਸਟਾਫ ਰੱਖਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਹਮੇਸ਼ਾ ਹੀ ਕਸਟਮਰ ਕੇਅਰ ਵੱਲੋਂ ਹਿੰਦੀ ਅਤੇ ਅੰਗਰੇਜ਼ੀ ਵਿੱਚ ਗੱਲਬਾਤ ਕੀਤੀ ਜਾਂਦੀ ਹੈ। ਪੰਜਾਬੀ ਭਾਸ਼ਾ ਨੂੰ ਕਦੇ ਵੀ ਤਵੱਜੋਂ ਨਹੀਂ ਦਿੱਤੀ ਜਾਂਦੀ। ਜਦ ਕਿ ਪੰਜਾਬ ਦੀ ਮਾਤ ਭਾਸ਼ਾ ਪੰਜਾਬੀ ਹੈ। ਜੇਕਰ ਪੰਜਾਬੀ ਬੋਲਣ ਵਾਲਾ ਸਟਾਫ ਇਹ ਕੰਪਨੀਆਂ ਰੱਖਣ ਤਾਂ ਪੰਜਾਬ ਦੇ ਅਨੇਕਾਂ ਬੇਰੁਜ਼ਗਾਰ ਨੌਜਵਾਨ ਮੁੰਡੇ ਕੁੜੀਆਂ ਨੂੰ ਰੁਜ਼ਗਾਰ ਮਿਲ ਸਕਦਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About vadmin

Check Also

ਕੋਰੋਨਾ ਦੇ ਕਰਫਿਊ ਕਾਰਨ ਘਰਾਂ ‘ਚ ਡੱਕੇ ਪੰਜਾਬ ਵਾਸੀਆਂ ਲਈ ਹੁਣੇ ਆਈ ਇਹ ਚੰਗੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ ਅੰਮ੍ਰਿਤਸਰ (ਦਲਜੀਤ) : ਕੋਰੋਨਾ ਵਾਇਰਸ ਦੀ ਦਹਿਸ਼ਤ ‘ਚ ਪੰਜਾਬ ਵਾਸੀਆਂ …

error: Content is protected !!