ਪ੍ਰਸਿੱਧ ਫ਼ਿਲਮੀ ਕਲਾਕਾਰ ਯੋਗਰਾਜ ਨੇ ਵੀ ਹੁਣ ਗੁਰਦਾਸ ਮਾਨ ਵਾਲੇ ਮਸਲੇ ਤੇ ਆਪਣਾ ਬਿਆਨ ਦਿੱਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਗੁਰਦਾਸ ਮਾਨ ਨੇ ਵਰੋਧ ਪ੍ਰਗਟ ਕਰ ਰਹੇ ਆਦਮੀ ਨੂੰ ਚੰਗੀ ਗੱਲ ਨਹੀਂ ਆਖੀ। ਇਹ ਗੱਲ ਉਨ੍ਹਾਂ ਨੂੰ ਨਹੀਂ ਆਖਣੀ ਚਾਹੀਦੀ ਸੀ। ਗੁਰਦਾਸ ਮਾਨ ਨੂੰ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ। ਜੇਕਰ ਉਨ੍ਹਾਂ ਨੇ ਗਲਤੀ ਕੀਤੀ ਹੈ ਤਾਂ ਉਨ੍ਹਾਂ ਦਾ ਵਰੋਧ ਹੋ ਰਿਹਾ ਹੈ। ਉਹ ਕਹਿੰਦੇ ਹਨ ਕਿ ਉਨ੍ਹਾਂ ਤੋਂ ਅਜਿਹੀ ਉਮੀਦ ਨਹੀਂ ਸੀ। ਯੋਗਰਾਜ ਅਨੁਸਾਰ ਅਜੇ ਵੀ ਗੁਰਦਾਸ ਮਾਨ ਦੀ “ਮੈਂ” ਜਾਗਦੀ ਹੈ। ਗੁਰਦਾਸ ਮਾਨ ਦੁਆਰਾ ਇੱਕ ਵਿਅਕਤੀ ਨੂੰ ਭੱਦੀ ਸ਼ਬਦਾਵਲੀ ਬੋਲੇ ਜਾਣ ਕਾਰਨ ਉਨ੍ਹਾਂ ਦਾ ਵਿਰੋਧ ਲਗਾਤਾਰ ਜਾਰੀ ਹੈ।
ਹੁਣ ਪ੍ਰਸਿੱਧ ਫ਼ਿਲਮੀ ਕਲਾਕਾਰ ਯੋਗ ਸਿੰਘ ਵੀ ਗੁਰਦਾਸ ਮਾਨ ਦੇ ਵਰੋਧ ਵਿੱਚ ਨਿੱਤਰ ਆਏ ਹਨ। ਉਨ੍ਹਾਂ ਦੇ ਦੱਸਣ ਅਨੁਸਾਰ ਗੁਰਦਾਸ ਮਾਨ ਸਾਇਜੀ ਕੋਲ ਮੱਥਾ ਟੇਕਣ ਸਿਰਫ ਪੈਸੇ ਲਈ ਜਾਂਦੇ ਹਨ। ਉਹ ਬੋਰੀਆਂ ਵਿੱਚੋਂ ਨਿਕਲਣ ਵਾਲੇ ਨੋਟਾਂ ਉੱਤੇ ਨੱਚਦੇ ਹਨ ਅਤੇ ਫੇਰ ਚੁੱਕ ਕੇ ਜੇਬ ਵਿੱਚ ਪਾ ਲੈਂਦੇ ਹਨ। ਉੱਥੇ ਕੋਈ ਸਾਇਜੀ ਨਾਲ ਪਿਆਰ ਅਤੇ ਸਿਦਕ ਕਰਕੇ ਨਹੀਂ ਜਾਂਦੇ।
ਉਹ ਕਹਿੰਦੇ ਹਨ ਕਿ ਗੁਰੂਆਂ ਦੇ ਮੂੰਹ ਵਿੱਚੋਂ ਨਿਕਲੀ ਹੋਈ ਬੋਲੀ ਨੂੰ ਕੋਈ ਮਿਟਾ ਨਹੀਂ ਸਕਦਾ। ਗੁਰਮੁੱਖੀ ਨੂੰ ਤਾਂ ਔਰੰਗਜੇਬ ਅਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਨਹੀਂ ਮਿਟਾ ਸਕੇ। ਗੁਰਮੁਖੀ ਨਾ ਖਤਮ ਹੋਈ ਹੈ ਅਤੇ ਨਾ ਹੀ ਖਤਮ ਹੋਵੇਗੀ। ਯੋਗਰਾਜ ਅਨੁਸਾਰ ਗੁਰੂ ਜੀ ਕਹਿੰਦੇ ਹਨ ਕਿ ਉਹ ਇੱਥੇ ਕਿਸੇ ਹੋਰ ਮਜ਼੍ਹਬ ਲਈ ਨਹੀਂ ਆਏ।
ਸਗੋਂ ਉਹ ਤਾਂ ਜਬਰ ਅਤੇ ਜ਼ਲਮ ਦੇ ਟਾਕਰੇ ਲਈ ਆਏ ਹਨ। ਉਹ ਕਹਿੰਦੇ ਹਨ ਕਿ ਰੱਬ ਨੂੰ ਜ਼ਲਮ ਪਸੰਦ ਨਹੀਂ ਹੈ। ਯੋਗਰਾਜ ਕਹਿੰਦੇ ਹਨ ਕਿ ਜੇਕਰ ਇਸ ਮੁਲਕ ਵਿੱਚ ਕੋਈ ਅਜਿਹੀ ਸੋਚ ਰੱਖਦਾ ਹੋਵੇ ਕਿ ਉਹ ਲੋਕਾਂ ਨੂੰ ਡਰਾ ਕੇ ਜਾਂ ਤਾਕਤ ਦੀ ਵਰਤੋਂ ਕਰਕੇ ਕੁਝ ਕਰ ਸਕਦਾ ਹੈ ਤਾਂ ਇਹ ਉਸ ਦੀ ਗਲਤ ਫਹਿਮੀ ਹੈ, ਕਿਉਂਕਿ ਤਲਵਾਰ ਦੇ ਜ਼ੋਰ ਤੇ ਤਾਂ ਔਰੰਗਜ਼ੇਬ ਦੀ ਆਪਣੇ ਮਨਸੂਬਿਆਂ ਵਿੱਚ ਸਫ਼ਲ ਨਹੀਂ ਹੋਇਆ। ਯੋਗਰਾਜ ਨੇ ਗੁਰਬਾਣੀ ਦੀ ਉਦਾਹਰਨ ਦਿੰਦੇ ਹੋਏ ਆਖਿਆ ਹੈ ਕਿ ਜਿਹੋ ਜਿਹਾ ਅਸੀਂ ਵਿੱਚ ਬੀਜਾਂਗੇ, ਉਸੇ ਤਰ੍ਹਾਂ ਦੀ ਹੀ ਫਸਲ ਕੱਟਣੀ ਪਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
