ਹੁਣੇ ਆਈ ਤਾਜਾ ਵੱਡੀ ਖਬਰ
ਹੁਣੇ ਹੁਣੇ ਸ਼ਾਮੀ ਵੱਡੀ ਖਬਰ ਆ ਰਹੀ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰ ਬਾਰੇ ਜੋ ਕੇ ਕਈ ਦਿਨਾਂ ਦੇ ਹਸਪਤਾਲ ਵਿਚ ਦਾਖਲ ਸਨ ਦੇਖੋ ਪੂਰੀ ਖਬਰ ਵਿਸਥਾਰ ਨਾਲ
ਚੰਡੀਗੜ੍ਹ : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੂੰ ਅੱਜ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚੋਂ ਛੁੱਟੀ ਮਿਲ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਬ੍ਰਹਮ ਮਹਿੰਦਰਾ ਨੂੰ ਪੁਰਾਣੀ ਖਾਂਸੀ ਅਤੇ ਦ-ਰ-ਦ ਦੀ ਸ਼ਿਕਾਇਤ ‘ਤੇ ਤਕਰੀਬਨ 20 ਦਿਨ ਪਹਿਲਾਂ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ।
ਇਸ ਤੋਂ ਬਾਅਦ ਡਾ. ਟੀ.ਐਸ. ਮਹੰਤ ਅਤੇ ਉਨ੍ਹਾਂ ਦੀ ਟੀਮ ਨੇ 11 ਸਤੰਬਰ ਨੂੰ ਬ੍ਰਹਮ ਮਹਿੰਦਰਾ ਦੀ ਓਪਨ-ਹਾਰਟ ਬਾਈਪਾਸ ਕੀਤੀ। ਬਾਈਪਾਸ ਤੋਂ ਬਾਅਦ ਮਹਿੰਦਰਾ ਦੀ ਹਾਲਤ ਵਿਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ ਅਤੇ ਆਖ਼ਰਕਾਰ ਅੱਜ ਉਨ੍ਹਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਹੈ।
