ਕੈਨੇਡਾ ਵਿੱਚ ਹਾਲ ਹੀ ਵਿੱਚ ਹੋਈਆਂ ਚੋਣਾਂ ਤੋਂ ਬਾਅਦ ਦੁਬਾਰਾ ਫਿਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਜਸਟਿਨ ਟਰੂਡੋ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਹੈ ਕਿ ਚੀਨ ਵੱਲੋਂ ਕੈਨੇਡਾ ਦੁਆਰਾ ਉਸ ਨੂੰ ਭੇਜੇ ਜਾ ਰਹੇ ਸੂਰ ਦੇ ਮਾਸ ਤੇ ਲਗਾਈ ਗਈ ਪਾਬੰਦੀ ਨੂੰ ਹਟਾ ਦਿੱਤਾ ਗਿਆ ਹੈ। ਕੈਨੇਡਾ ਦੁਆਰਾ ਚੀਨ ਨੂੰ ਸੂਰ ਦਾ ਮਾਸ ਸਪਲਾਈ ਕੀਤਾ ਜਾਂਦਾ ਸੀ। ਚੀਨ ਨੇ ਇਸ ਮਾਸ ਤੇ ਇਹ ਕਹਿ ਕੇ ਪਾਬੰਦੀ ਲਗਾ ਦਿੱਤੀ ਸੀ ਕਿ ਇਸ ਮਾਸ ਵਿੱਚ ਅਜਿਹੇ ਕਣ ਮੌਜੂਦ ਹਨ। ਜਿਨ੍ਹਾਂ ਦੀ ਵਰਤੋਂ ਤੇ ਚੀਨ ਵਿੱਚ ਪਾਬੰਦੀ ਹੈ।
ਉਨ੍ਹਾਂ ਦੇ ਕਹਿਣ ਦਾ ਭਾਵ ਸੀ ਕਿ ਸੂਰ ਦਾ ਇਹ ਮਾਸ ਉਨ੍ਹਾਂ ਦੀ ਕਸਵੱਟੀ ਤੇ ਖਰਾ ਨਹੀਂ ਹੈ। ਇਹ ਪਾਬੰਦੀ ਚਾਰ ਮਹੀਨੇ ਪਹਿਲਾਂ ਲਗਾਈ ਗਈ ਸੀ। ਜਦ ਕਿ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਆਪਣਾ ਪੱਖ ਰੱਖਦੇ ਹੋਏ ਇਹ ਜਵਾਬ ਦਿੱਤਾ ਸੀ ਕਿ ਸ਼ਿਪਮੈਂਟ ਲਈ ਜਾਅਲੀ ਸਰਟੀਫਿਕੇਟ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਸ਼ਿਪਮੈਂਟ ਦੀ ਪਰਖ ਕੀਤੀ ਗਈ ਹੈ। ਉਹ ਕੈਨੇਡਾ ਵੱਲੋਂ ਭੇਜੀ ਹੀ ਨਹੀਂ ਗਈ।
ਕੈਨੇਡਾ ਦੀ ਮੀਟ ਕੌਂਸਲ ਦੁਆਰਾ ਚੀਨ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਹੈ। ਚੀਨ ਦੇ ਇਸ ਫੈਸਲੇ ਨਾਲ ਕੈਨੇਡਾ ਨੂੰ ਨੁਕਸਾਨ ਹੋ ਰਿਹਾ ਸੀ। ਕਿਉਂਕਿ ਕੈਨੇਡਾ ਵੱਲੋਂ 20 ਫੀਸਦੀ ਸਪਲਾਈ ਚੀਨ ਨੂੰ ਦਿੱਤੀ ਜਾਂਦੀ ਹੈ। ਜਸਟਿਨ ਟਰੂਡੋ ਦੁਆਰਾ ਦਿੱਤੀ ਗਈ ਜਾਣਕਾਰੀ ਤੋਂ ਬਾਅਦ ਇਨ੍ਹਾਂ ਲੋਕਾਂ ਨੇ ਖੁਸ਼ੀ ਮਹਿਸੂਸ ਕੀਤੀ ਹੈ। ਚੀਨ ਦੀ ਇੱਕ ਕੰਪਨੀ ਦੀ ਮੁਖੀ ਮੰਗ ਵਾਜੋਂ ਨੂੰ ਕੈਨੇਡਾ ਦੇ ਵੈਨਕੂਵਰ ਹਵਾਈ ਅੱਡੇ ਤੋਂ ਫੜ ਲਿਆ ਗਿਆ ਸੀ ਅਤੇ
ਚੀਨ ਇਸ ਗੱਲੋਂ ਨਾਰਾਜ਼ ਸੀ ਚੀਨ ਦੁਆਰਾ ਮੰਗ ਵਜੋਂ ਨੂੰ ਛੁਡਾਏ ਜਾਣ ਲਈ ਯਤਨ ਕੀਤੇ ਜਾ ਰਹੇ ਸਨ। ਕੈਨੇਡਾ ਵਿੱਚ ਇਹ ਹੀ ਖਿਆਲ ਕੀਤਾ ਜਾ ਰਿਹਾ ਸੀ ਕਿ ਚੀਨ ਨੇ ਬਦਲੇ ਦੀ ਭਾਵਨਾ ਨਾਲ ਕੈਨੇਡਾ ਵੱਲੋਂ ਸਪਲਾਈ ਕੀਤੇ ਜਾਣ ਵਾਲੇ ਪੋਰਕ ਤੇ ਪਾਬੰਦੀ ਲਗਾਈ ਹੈ। ਹੁਣ ਕੈਨੇਡਾ ਮੀਟ ਕੌਂਸਲ ਦੁਆਰਾ ਚੀਨ ਵਿੱਚ ਕੈਨੇਡਾ ਦੇ ਨਵੇਂ ਰਾਜਦੂਤ ਦਾ ਵੀ ਸਵਾਗਤ ਕੀਤਾ ਗਿਆ ਹੈ। ਮੰਗ ਵਜੋਂ ਅਜੇ ਵੀ ਕੈਨੇਡਾ ਵਿੱਚ ਹੈ ਅਤੇ ਉਸ ਦੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
