Breaking News
Home / ਵਾਇਰਲ / ਨਿਰਭਯਾ ਕੇਸ : ਜਾਣੋ ਫਾਂਸੀ ਤੋਂ ਪਹਿਲਾਂ ਆਖਰੀ 12 ਘੰਟਿਆਂ ਅੰਦਰ ਕੀ ਹੋਇਆ

ਨਿਰਭਯਾ ਕੇਸ : ਜਾਣੋ ਫਾਂਸੀ ਤੋਂ ਪਹਿਲਾਂ ਆਖਰੀ 12 ਘੰਟਿਆਂ ਅੰਦਰ ਕੀ ਹੋਇਆ

ਨਵੀਂ ਦਿੱਲੀ— ਦਿੱਲੀ ‘ਚ 7 ਸਾਲ ਪਹਿਲਾਂ ਜਿਸ ਨਿਰਭਯਾ ਨਾਲ ਦਰਿੰਦਗੀ ਹੋਈ ਸੀ, ਉਸ ਨੂੰ ਅੱਜ ਇਨਸਾਫ਼ ਮਿਲ ਗਿਆ ਹੈ। ਨਿਰਭਯਾ ਭਾਵੇਂ ਹੀ ਇਸ ਪਲ ਨੂੰ ਦੇਖਣ ਲਈ ਇਸ ਦੁਨੀਆ ‘ਚ ਨਾ ਹੋਵੇ ਪਰ ਦੇਸ਼ ਦੀਆਂ ਕਰੋੜਾਂ ਬੇਟੀਆਂ ਇਸ ਨੂੰ ਖੁਦ ਨੂੰ ਮਿਲੇ ਇਨਸਾਫ਼ ਦੇ ਤੌਰ ‘ਤੇ ਦੇਖ ਰਹੀਆਂ ਹਨ। ਸ਼ੁੱਕਰਵਾਰ ਸਵੇਰੇ 5.30 ਵਜੇ ਤਿਹਾੜ ਜੇਲ ‘ਚ ਨਿਰਭਯਾ ਦੇ ਚਾਰੇ ਦੋਸ਼ੀਆਂ ਨੂੰ ਫਾਂਸੀ ‘ਤੇ ਲਟਕਾ ਦਿੱਤਾ ਗਿਆ ਪਰ ਇਸ ਤੋਂ ਪਿਛਲੀ ਰਾਤ ਦੋਸ਼ੀਆਂ ਦੇ ਵਕੀਲਾਂ ਵਲੋਂ ਫਾਂਸੀ ਟਾਲਣ ਲਈ ਹਰ ਕੋਸ਼ਿਸ਼ ਕੀਤੀ ਗਈ ਸੀ, ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਉਨ੍ਹਾਂ ਨੇ ਹਰ ਪਾਸੇ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਹੀਂ ਮਿਲੀ।

ਵੀਰਵਾਰ ਦੀ ਰਾਤ ਤੋਂ ਲੈ ਕੇ ਸ਼ੁੱਕਰਵਾਰ ਸਵੇਰੇ ਹੋਈ ਫਾਂਸੀ ਤੱਕ ਕੀ ਹੋਇਆ:-
1- ਵੀਰਵਾਰ ਦੁਪਹਿਰ ਨੂੰ ਪਟਿਆਲਾ ਹਾਊਸ ਕੋਰਟ ਤੋਂ ਡੈੱਥ ਵਾਰੰਟ ਨੂੰ ਖਾਰਜ ਕਰਨ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਵੀ ਮੁਕੇਸ਼ ਸਿੰਘ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ, ਜਿਸ ਤੋਂ ਬਾਅਦ ਫਾਂਸੀ ਦਾ ਰਸਤਾ ਸਾਫ਼ ਹੋਇਆ।

2- ਸ਼ਾਮ ਹੁੰਦੇ-ਹੁੰਦੇ ਨਿਰਭਯਾ ਦੇ ਦੋਸ਼ੀਆਂ ਦੇ ਵਕੀਲ ਏ.ਪੀ. ਸਿੰਘ ਨੇ ਪਟਿਆਲਾ ਹਾਊਸ ਕੋਰਟ ਦੇ ਫੈਸਲੇ ਵਿਰੁੱਧ ਦਿੱਲੀ ਹਾਈ ਕੋਰਟ ਦਾ ਰੁਖ ਕੀਤਾ। ਜਿਸ ਤੋਂ ਬਾਅਦ ਹਾਈ ਕੋਰਟ ਨੇ ਰਾਤ ਨੂੰ 9 ਵਜੇ ਇਸ ਮਾਮਲੇ ‘ਤੇ ਸੁਣਵਾਈ ਸ਼ੁਰੂ ਕੀਤੀ।

3- ਦਿੱਲੀ ਹਾਈ ਕੋਰਟ ‘ਚ ਹੋਈ ਸੁਣਵਾਈ ਦੌਰਾਨ ਵਕੀਲ ਏ.ਪੀ. ਸਿੰਘ ਵਲੋਂ ਡੈੱਥ ਵਾਰੰਟ ਨੂੰ ਟਾਲਣ ਦੀ ਅਪੀਲ ਕੀਤੀ ਗਈ ਪਰ ਕੋਰਟ ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਕਾਨੂੰਨੀ ਦਲੀਲ ਨਹੀਂ ਹੈ, ਜਿਸ ‘ਤੇ ਇਹ ਫੈਸਲਾ ਹੋ ਸਕੇ।

4- ਕੋਰਟ ‘ਚ ਵਕੀਲ ਏ.ਪੀ. ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਕਈ ਜਗ੍ਹਾ ਕੋਰਟ ਬੰਦ ਹਨ, ਇਸ ਲਈ ਉਨ੍ਹਾਂ ਦੀਆਂ ਪਟੀਸ਼ਨਾਂ ਨਹੀਂ ਸੁਣੀਆਂ ਜਾ ਰਹੀਆਂ ਹਨ। ਏ.ਪੀ. ਸਿੰਘ ਨੇ ਕੌਮਾਂਤਰੀ ਕੋਰਟ ‘ਚ ਵੀ ਪਟੀਸ਼ਨ ਦਾਇਰ ਕੀਤੀ ਸੀ ਪਰ ਦਿੱਲੀ ਹਾਈ ਕੋਰਟ ਨੇ ਇਨ੍ਹਾਂ ਤੱਥਾਂ ਨੂੰ ਡੈੱਥ ਵਾਰੰਟ ਰੋਕਣ ਲਈ ਕਾਫ਼ੀ ਨਹੀਂ ਮੰਨਿਆ।

5- ਦੇਰ ਰਾਤ ਨੂੰ 12 ਵਜੇ ਦਿੱਲੀ ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਅਤੇ ਫਾਂਸੀ ਦੇ ਆਦੇਸ਼ ਦੀ ਪਾਲਣਾ ਕਰਨ ਲਈ ਕਿਹਾ, ਇਸ ਫੈਸਲੇ ਦੇ ਤੁਰੰਤ ਬਾਅਦ ਏ.ਪੀ. ਸਿੰਘ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ।

6- ਰਾਤ ਨੂੰ ਕਰੀਬ ਇਕ ਵਜੇ ਏ.ਪੀ. ਸਿੰਘ ਸੁਪਰੀਮ ਕੋਰਟ ਦੇ ਰਜਿਸਟਰਾਰ ਦੇ ਘਰ ਪਹੁੰਚੇ ਅਤੇ ਉਨ੍ਹਾਂ ਦੀ ਪਟੀਸ਼ਨ ‘ਤੇ ਤੁਰੰਤ ਸੁਣਵਾਈ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੋਸ਼ ਲਗਾਇਆ ਕਿ ਦਿੱਲੀ ਹਾਈ ਕੋਰਟ ਦੇ ਫੈਸਲੇ ਦੀ ਕਾਪੀ ਉਨ੍ਹਾਂ ਨੂੰ ਨਹੀਂ ਮਿਲ ਰਹੀ ਹੈ ਤਾਂ ਸੁਣਵਾਈ ‘ਚ ਦੇਰੀ ਹੋ ਸਕੇ।

7- ਰਾਤ ਨੂੰ ਕਰੀਬ ਢਾਈ ਵਜੇ ਸੁਪਰੀਮ ਕੋਰਟ ‘ਚ ਜਸਟਿਸ ਭਾਨੂੰਮਤੀ ਦੀ ਅਗਵਾਈ ‘ਚ ਤਿੰਨ ਜੱਜਾਂ ਦੀ ਬੈਂਚ ਨੇ ਇਸ ਮਾਮਲੇ ਨੂੰ ਸੁਣਿਆ। ਅਜਿਹਾ ਤੀਜੀ ਵਾਰ ਹੀ ਹੋਇਆ ਹੈ, ਜਦੋਂ ਸੁਪਰੀਮ ਕੋਰਟ ਕਿਸੇ ਮਾਮਲੇ ਨੂੰ ਸੁਣਨ ਲਈ ਅੱਧੀ ਰਾਤ ਨੂੰ ਬੈਠੀ ਹੋਵੇ।

8- ਏ.ਪੀ. ਸਿੰਘ ਨੇ ਦਿੱਲੀ ਹਾਈ ਕੋਰਟ ਦੀ ਤਰ੍ਹਾਂ ਹੀ ਸੁਪਰੀਮ ਕੋਰਟ ‘ਚ ਕਮਜ਼ੋਰ ਦਲੀਲਾਂ ਦਿੱਤੀਆਂ। ਕੋਰੋਨਾ ਵਾਇਰਸ ਦਾ ਬਹਾਨਾ ਬਣਾ ਕੇ ਕਈ ਕੋਰਟ ‘ਚ ਪਟੀਸ਼ਨਾਂ ਦੇ ਹੋਣ ਦਾ ਹਵਾਲਾ ਦਿੱਤਾ ਪਰ ਸੁਪਰੀਮ ਕੋਰਟ ਨੇ ਇਨ੍ਹਾਂ ਦਲੀਲਾਂ ਨੂੰ ਖਾਰਜ ਕਰ ਦਿੱਤਾ।

9- ਸੁਪਰੀਮ ਕੋਰਟ ਨੇ ਕਿਹਾ ਕਿ ਤੁਹਾਡੇ ਕੋਲ ਅਜਿਹਾ ਕੋਈ ਕਾਨੂੰਨੀ ਤਰਕ ਨਹੀਂ ਹੈ, ਜਿਸ ਨਾਲ ਇਹ ਰਾਸ਼ਟਰਪਤੀ ਵਲੋਂ ਖਾਰਜ ਕੀਤੀ ਗਈ ਦਯਾ ਪਟੀਸ਼ਨ ‘ਤੇ ਸਵਾਲ ਖੜ੍ਹੇ ਕੀਤੇ ਜਾ ਸਕੇ। ਇਸ ਤੋਂ ਬਾਅਦ ਕੋਰਟ ਨੇ ਕਰੀਬ 3.30 ਵਜੇ ਪਟੀਸ਼ਨ ਨੂੰ ਖਾਰਜ ਕਰ ਦਿੱਤਾ।

10- ਸਾਰੇ ਕਾਨੂੰਨੀ ਰਸਤੇ ਬੰਦ ਹੋਣ ਤੋਂ ਬਾਅਦ ਸਵੇਰੇ 4 ਵਜੇ ਤਿਹਾੜ ਜੇਲ ‘ਚ ਨਿਰਭਯਾ ਦੇ ਚਾਰੇ ਦੋਸ਼ੀ ਅਕਸ਼ੈ, ਵਿਨੇ, ਮੁਕੇਸ਼ ਅਤੇ ਪਵਨ ਗੁਪਤਾ ਨੂੰ ਫਾਂਸੀ ਲਈ ਲਿਜਾਇਆ ਗਿਆ। ਫਾਂਸੀ ਤੋਂ ਪਹਿਲਾਂ ਉਨ੍ਹਾਂ ਨੂੰ ਨਹਾਉਣ ਲਈ ਕਿਹਾ ਗਿਆ, ਨਵੇਂ ਕੱਪੜੇ ਦਿੱਤੇ ਗਏ ਅਤੇ ਕੁਝ ਖਾਣ ਨੂੰ ਦਿੱਤਾ ਗਿਆ।

11- ਕਿਸੇ ਵੀ ਦੋਸ਼ੀ ਨੇ ਆਖਰੀ ਇੱਛਾ ਨਹੀਂ ਦੱਸੀ ਅਤੇ ਠੀਕ 5.30 ਵਜੇ ਤਿਹਾੜ ਦੇ ਫਾਂਸੀ ਘਰ ‘ਚ ਪਵਨ ਜੱਲਾਦ ਨੇ ਚਾਰੇ ਦੋਸ਼ੀਆਂ ਨੂੰ ਫਾਂਸੀ ‘ਤੇ ਲਟਕਾ ਦਿੱਤਾ। ਇਸ ਦੇ ਨਾਲ ਪਿਛਲੇ 7 ਸਾਲ, ਤਿੰਨ ਮਹੀਨੇ ਅਤੇ ਤਿੰਨ ਦਿਨਾਂ ਤੋਂ ਚੱਲ ਰਹੇ ਨਿਰਭਯਾ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ ਤੈਅ ਹੋਈ।

12- ਕਰੀਬ 5 ਤੋਂ 7 ਮਿੰਟ ਬਾਅਦ ਡਾਕਟਰਾਂ ਨੇ ਚਾਰੇ ਦੋਸ਼ੀਆਂ ਨੂੰ ਮ੍ਰਿਤ ਐਲਾਨ ਕਰ ਦਿੱਤਾ। ਤਿਹਾੜ ਜੇਲ ਦੇ ਲਾਕਡਾਊਨ ਨੂੰ ਬੰਦ ਕਰ ਦਿੱਤਾ ਗਿਆ ਅਤੇ ਸਾਰੇ ਦੋਸ਼ੀਆਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਲਿਜਾਈਆਂ ਗਈਆਂ।

About vadmin

Check Also

ਕੋਰੋਨਾ ਦੇ ਕਰਫਿਊ ਕਾਰਨ ਘਰਾਂ ‘ਚ ਡੱਕੇ ਪੰਜਾਬ ਵਾਸੀਆਂ ਲਈ ਹੁਣੇ ਆਈ ਇਹ ਚੰਗੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ ਅੰਮ੍ਰਿਤਸਰ (ਦਲਜੀਤ) : ਕੋਰੋਨਾ ਵਾਇਰਸ ਦੀ ਦਹਿਸ਼ਤ ‘ਚ ਪੰਜਾਬ ਵਾਸੀਆਂ …

error: Content is protected !!