Breaking News
Home / ਵਾਇਰਲ / ਹੁਣੇ ਹੁਣੇ ਪੰਜਾਬ ਦੀ ਇਸ ਮਸ਼ਹੂਰ ਹਸਤੀ ਨੂੰ ਕਰੋਨਾ ਦੇ ਸ਼ੱਕ ਚ ਹਸਪਤਾਲ ਕੀਤਾ ਗਿਆ ਦਾਖਲ

ਹੁਣੇ ਹੁਣੇ ਪੰਜਾਬ ਦੀ ਇਸ ਮਸ਼ਹੂਰ ਹਸਤੀ ਨੂੰ ਕਰੋਨਾ ਦੇ ਸ਼ੱਕ ਚ ਹਸਪਤਾਲ ਕੀਤਾ ਗਿਆ ਦਾਖਲ

ਇਸ ਮਸ਼ਹੂਰ ਹਸਤੀ ਨੂੰ ਕਰਨਾ ਦੇ ਸ਼ੱਕ ਚ ਹਸਪਤਾਲ ਕੀਤਾ ਗਿਆ ਦਾਖਲ

ਅੰਮ੍ਰਿਤਸਰ (ਦਲਜੀਤ) : ਗੁਰੂ ਨਾਨਕ ਦੇਵ ਹਸਪਤਾਲ ਦੇ ਐਮਰਜੈਂਸੀ ਵਾਰਡ ‘ਚ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਨੂੰ ਦਾਖਲ ਕੀਤਾ ਗਿਆ ਹੈ। ਭਾਈ ਨਿਰਮਲ ਸਿੰਘ ਨੂੰ ਖੰਘ ਬੁਖਾਰ ਦੇ ਨਾਲ-ਨਾਲ ਸਾਹ ਲੈਣ ‘ਚ ਤਕਲੀਫ ਸੀ। ਹਸਪਤਾਲ ਦੇ ਡਾਕਟਰਾਂ ਵਲੋਂ ਮਰੀਜ਼ ਦੀ ਸਕਰੀਨਿੰਗ ਕਰਕੇ ਟੈਸਟਿੰਗ ਲਈ ਬਲੱਡ ਸੈਂਪਲ ਲੈ ਲਏ ਗਏ ਹਨ। ਜਾਣਕਾਰੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਚਾਲਿਤ ਸ੍ਰੀ ਗੁਰੂ ਰਾਮ ਦਾਸ ਮੈਡੀਕਲ ਕਾਲਜ ਵੱਲਾ ‘ਚ ਉਹ ਕੁਝ ਦਿਨ ਇਲਾਜ ਅਧੀਨ ਰਹੇ। ਉਨ੍ਹਾਂ ਨੇ ਡਾਕਟਰਾਂ ਤੋਂ ਗੁਜ਼ਾਰਿਸ਼ ਕੀਤੀ ਸੀ ਕਿ ਉਨ੍ਹਾਂ ਦਾ ਟੈਸਟ ਕਰਵਾਇਆ ਜਾਵੇ। ਜਿਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਚ ਰੈਫਰ ਕਰ ਦਿੱਤਾ।

ਨਿਰਮਲ ਸਿੰਘ ਨੂੰ ਖੰਘ, ਬੁਖਾਰ ਦੇ ਨਾਲ ਨਾਲ ਸਾਹ ਲੈਣ ਵਿਚ ਤਕਲੀਫ ਹੈ। ਗੁਰੂ ਨਾਨਕ ਦੇਵ ਹਸਪਤਾਲ ਵਿਚ ਫਿਲਹਾਲ ਡਾਕਟਰਾਂ ਵਲੋਂ ਉਨ੍ਹਾਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ। ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾ. ਰਮਨ ਸ਼ਰਮਾ ਅਨੁਸਾਰ ਸਕਰੀਨਿੰਗ ਤੋਂ ਬਾਅਦ ਉਨ੍ਹਾਂ ਦਾ ਸੈਂਪਲ ਲੈਬੋਰਟਰੀ ਜਾਂਚ ਲਈ ਭੇਜ ਦਿੱਤਾ ਗਿਆ ਹੈ, ਜਿਸ ਦੀ ਰਿਪੋਰਟ ਮੰਗਲਵਾਰ ਤਕ ਆਉਣ ਦੀ ਉਮੀਦ ਹੈ। ਦੱਸਣਯੋਗ ਹੈ ਕਿ ਭਾਈ ਨਿਰਮਲ ਸਿੰਘ ਦੀ ਪਿਛਲੇ ਕੁਝ ਦਿਨਾਂ ਤੋਂ ਵਿਦੇਸ਼ੀ ਹਿਸਟਰੀ ਤਾਂ ਨਹੀਂ ਹੈ ਪਰ ਉਹ ਚੰਡੀਗੜ੍ਹ ਅਤੇ ਦਿੱਲੀ ਜ਼ਰੂਰ ਗਏ ਸਨ। ਹਾਲਾਂਕਿ ਅਜੇ ਸਿਹਤ ਵਿਭਾਗ ਉਨ੍ਹਾਂ ਨੂੰ ਕੋਰੋਨਾ ਦੀ ਸੰਭਾਵਨਾ ਤੋਂ ਇਨਕਾਰ ਕਰ ਰਿਹਾ ਹੈ ਪਰ ਸੈਂਪਲ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਦੀ ਪੁਸ਼ਟੀ ਹੋਵੇਗੀ।

About vadmin

Check Also

ਕੋਰੋਨਾ ਦੇ ਕਰਫਿਊ ਕਾਰਨ ਘਰਾਂ ‘ਚ ਡੱਕੇ ਪੰਜਾਬ ਵਾਸੀਆਂ ਲਈ ਹੁਣੇ ਆਈ ਇਹ ਚੰਗੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ ਅੰਮ੍ਰਿਤਸਰ (ਦਲਜੀਤ) : ਕੋਰੋਨਾ ਵਾਇਰਸ ਦੀ ਦਹਿਸ਼ਤ ‘ਚ ਪੰਜਾਬ ਵਾਸੀਆਂ …

error: Content is protected !!